ਵਿਧਾਨ ਸਭਾ ਚੋਣਾਂ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਦੇ ਟਾਕਰੇ ਲਈ ਸੰਤ ਸਮਾਜ ਦਾ ਸਮਰਥਨ ਮੰਗਿਆ ਸੀ ਅਤੇ ਹੁਣ ਸੰਤ ਸਮਾਜ ਦੀ ਮੰਗ ਪੂਰੀ ਕਰ ਦਿੱਤੀ ਹੈ। ਲਿਖ ਰਹੇ ਹਨ ਜਗਤਾਰ ਸਿੰਘ
ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਨੇ ਅਹਿਮ ਫ਼ੈਸਲੇ ਲੈਂਦਿਆਂ ਰਾਜ ਵਿਚ 4 ਪਹੀਆ ਨਿੱਜੀ ਵਾਹਨਾਂ ਦੀ ਰਜਿਸਟ੍ਰੇਸ਼ਨ ਵਿਚ ਵੱਡਾ ਵਾਧਾ ਕਰਨ...
ਚੜ੍ਹਦੀ ਜਵਾਨੀ ਉਮਰੇ ਮਿੱਟੀ 'ਚ ਹੀ ਦਫ਼ਨ ਹੋ ਗਏ ਖ਼ੇਤਾਂ ਦੇ ਕਮਾਊ ਪੁੱਤਾਂ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ। ਖਾਕ ਵਿੱਚ ਹੀ ਮਿੱਟੀ ਹੋ ਗਏ ਇਨ੍ਹਾਂ ਗੱਭਰੂਆਂ ਦੀਆਂ ਵਿਧਵਾਵਾਂ ਦੇ ਨਾ ਕੇਵਲ ਸਾਰੇ ਸੁਪਨੇઠਹੀ ਖਾਕ ਹੋ ਗਏ, ਸਗੋਂ ਉਹ ਆਪਣੀ ਜ਼ਿੰਦਗੀ ਦੀ ਗੱਡੀ ਤੋਰਨ ਲਈ ਕਿਸਾਨਾਂ ਦੇ ਕਰਜ਼ੇ ਵਾਲੇ ਜਾਲ ਵਿੱਚ ਫਸ ਕੇ ਰਹਿ ਗਈਆਂ ਹਨ। ਖ਼ੇਤਾਂ ਵਿੱਚ ਟਿਊਬਵੈੱਲ ਡੂੰਘਾ ਕਰਦਿਆਂ, ਪੱਕਾ ਕਰਦਿਆਂ, ਮਿੱਟੀ ਕੱਢਦਿਆਂ ਜਿਹੀਆਂ ਅਨੇਕਾਂ ਘਟਨਾਵਾਂ ਨੇ ਕਿਰਤੀਆਂ ਦੀ ਬਲੀ ਲੈ ਲਈ, ਜਿਨ੍ਹਾਂ ਨੂੰ ਸਰਕਾਰੀ ਜਾਂ ਗੈਰ-ਸਰਕਾਰੀ ਮਾਲੀ ਮੱਦਦ ਜਾਂ ਤਾਂ ਨਾਂਹ ਦੇ ਬਰਾਬਰ ਜਾਂ ਬਿਲਕੁਲ ਹੀ ਨਹੀਂ ਮਿਲੀ। ਮਿੱਟੀ ਵਿੱਚ ਦਫ਼ਨ ਹੋ ਜਾਣ ਵਾਲਿਆਂ ਵਿੱਚ ਸ਼ਾਮਲ ਹੇਠਲੀ ਕਿਸਾਨੀ ਦੇ ਘਰ ਗਰੀਬੀ ਦਾ ਪ੍ਰਛਾਵਾਂ ਹੈ ਤਾਂ ਕਿਰਤੀਆਂ ਦੇ ਘਰ ਭੁੱਖਮਰੀ ਡੈਣ ਮੂੰਹ ਅੱਡੀ ਖੜ੍ਹੀ ਹੈ।
ਫਰਵਰੀ, 1976। ਨਿਰਮਾਤਾ ਜਾਨ ਹਰਲਨ ਨੇ ਇਹ ਚਿੱਠੀ ਸਟੈਨਲੇ ਕਿਊਬਰਿਕ ਨੂੰ ਲਿਖੀ ਜਿਸ ਵਿਚ ਉਸ ਨੇ ਇਕ ਅਜਿਹੀ ਨਵੀਂ ਤਕਨਾਲੋਜੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਮੱਦਦ ਨਾਲ 'ਅਜਿਹੇ ਸੀਨ ਫਿਲਮਾਏ ਜਾ ਸਕਦੇ ਹਨ ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।' ਇਸ ਨਵੀਂ ਕਾਢ ਦਾ ਨਾਂ ਸੀ 'ਸਟੈਡੀਕੌਮ'...



ਇੱਕ ਪਾਕਿਸਤਾਨੀ ਲੇਖਕ ਦਾ 55 ਸਾਲ ਮਗਰੋਂ ਆਪਣੀ ਇਕ ਹਿੰਦੁਸਤਾਨੀ ਦੋਸਤ ਨੂੰ ਮਿਲਣਾ ਦੋਹਾਂ ਨੂੰ ਹੈਰਾਨ ਕਰ ਦਿੰਦਾ ਹੈ।ਦਿੱਲੀ ਵਿਖੇ ਹੋਈ ਦੋਹਾਂ ਦੀ ਇਹ ਮੁਲਾਕਾਤ ਯਾਦਗਾਰੀ ਹੋ ਨਿੱਬੜਦੀ ਹੈ।ਉਨ੍ਹਾਂ ਦੋਹਾਂ ਦੀ ਦੁਬਾਰਾ ਮੁਲਾਕਾਤ ਕਰਵਾਉਣ ਵਿਚ ਹਿੰਦੋਸਤਾਨੀ ਔਰਤ ਦੀ ਬੇਟੀ ਅਹਿਮ ਭੂਮਿਕਾ ਨਿਭਾਉਂਦੀ ਹੈ। ਕਹਾਣੀ ਵਰਗੀ ਇਹ ਦਿਲਚਸਪ ਘਟਨਾ ਪੇਸ਼ ਹੈ ਲੇਖਕ ਦੇ ਆਪਣੇ ਸ਼ਬਦਾਂ ਵਿਚ।
"ਦ ਸੰਡੇ ਇੰਡੀਅਨ (ਪੰਜਾਬੀ) ਦਾ ਮੈਂ ਪੱਕਾ ਪਾਠਕ ਹਾਂ। ਦਿੱਖ ਤੇ ਸਮੱਗਰੀ ਪੱਖੋਂ ਸਭ ਤੋਂ ਅਲੱਗ ਇਸ ਰਸਾਲੇ ਨੇ ਸਿਆਸੀ, ਸਮਾਜਿਕ ਤੇ ਖਾਸਕਰ ਮਾਨਵੀ ਦਿਲਚਸਪੀ ਦੇ ਮਾਮਲਿਆਂ ਬਾਰੇ ਬੇਬਾਕੀ ਅਤੇ ਬਾਰੀਕੀ ਨਾਲ ਲਿਖਿਆ ਹੈ। ਮੈਨੂੰ ਇਸ ਦੀਆਂ ਖੋਜ ਭਰਪੂਰ ਰਿਪੋਰਟਾਂ ਕਾਫੀ ਪਸੰਦ ਹਨ। ਸਾਹਿਤਿਕ ਹਸਤੀਆਂ ਨਾਲ ਮੁਲਾਕਾਤਾਂ ਵੀ ਦਿਲਚਸਪ ਤੇ ਜਾਣਕਾਰੀ ਭਰਪੂਰ ਹੁੰਦੀਆਂ ਹਨ।"

